ਤੁਸੀਂ ਫਾਲਤੂ ਪੋਸਟਾਂ ਬਹੁਤ ਦੇਖਦੇ ਓ ਏਹ੍ਹ ਪੋਸਟ ਇਕ ਵਾਰ ਜਰੂਰ ਦੇਖੋ

ਸੁਆਰੀਆਂ ਨਾਲ ਭਰੀ ਬੱਸ ਅੱਡੇ ਤੇ ਆਕੇ ਰੁਕੀ ਹੀ ਸੀ ਕੇ ਕੰਡਕਟਰ ਦੀ ਨਜਰ ਭੁੰਜੇ ਡਿੱਗੇ ਬਟੂਏ ਤੇ ਜਾ ਪਈ ! ਬਟੂਏ ਵਿਚੋਂ ਥੋੜੇ ਜਿਹੇ ਪੈਸੇ ਤੇ ਇਕ ਬਾਬੇ ਨਾਨਕ ਦੀ ਫੋਟੋ ਤੋਂ ਇਲਾਵਾ ਕੁਝ ਨਾ ਨਿਕਲਿਆ ! ਕੰਡਕਟਰ ਨੇ ਉੱਚੀ ਸਾਰੀ ਹੋਕਾ ਦੇ ਕਿਹਾ ਬਈ ਗੁਆਚਾ ਬਟੂਆ ਲੱਭਾ ਹੈ ਤੇ ..ਨਿਸ਼ਾਨੀ ਦੱਸ ਕੇ ਲੈ ਜਾਵੋ !

ਡੰਡੇ ਦੇ ਸਹਾਰੇ ਤੁਰਦਾ ਬਜ਼ੁਰਗ ਅਗਾਂਹ ਆਇਆ ਤੇ ਕਹਿੰਦਾ ਕੇ ਪੁੱਤ ਇਹ ਮੇਰਾ ਗੁਆਚਾ ਹੋਇਆ ਬਟੂਆ ਹੈ ਤੇ ਇਸਦੀ ਨਿਸ਼ਾਨੀ ਇਹ ਹੈ ਕੇ ਵਿਚ ਬਾਬੇ ਨਾਨਕ ਦੀ ਫੋਟੋ ਲੱਗੀ ਹੈ !

ਕਹਿੰਦਾ ਬਾਪੂ ਸਾਬਿਤ ਕਰਨਾ ਪਊ ਕੇ ਇਹ ਤੇਰਾ ਹੈ …ਬਾਬੇ ਨਾਨਕ ਦੀ ਫੋਟੋ ਤੇ ਹਰੇਕ ਦੇ ਬਟੂਏ ਚੋਂ ਮਿਲ ਜਾਊ ..ਨਾਲੇ ਇਹ ਦੱਸ ਕੇ ਬਟੂਏ ਵਿਚ ਤੈਂ ਆਵਦੀ ਫੋਟੋ ਕਿਓਂ ਨਹੀਂ ਲਾਈ …..?

ਬਜ਼ੁਰਗ ਲੰਮਾ ਸਾਹ ਲੈ ਕਹਿੰਦਾ ਪੁੱਤ ਗੱਲ ਥੋੜੀ ਲੰਮੀ ਹੈ ਧਿਆਨ ਨਾਲ ਸੁਣੀ… ਇਹ ਬਟੂਆ ਨਿੱਕੇ ਹੁੰਦਿਆਂ ਮੇਰੇ ਬੇਬੇ ਬਾਪੂ ਨੇ ਲੈ ਕੇ ਦਿੱਤਾ ਸੀ ..ਨਾਲੇ ਰੋਜ ਰੋਜ ਪੈਸੇ ਦਿੰਦੇ ਸੀ ਖਰਚਣ ਨੂੰ ..ਬੜੇ ਚੰਗੇ ਲੱਗਦੇ ਸੀ …ਇੱਕ ਦਿਨ ਇਸ ਬਟੂਏ ਵਿਚ ਓਹਨਾ ਦੀ ਫੋਟੋ ਲਾ ਲਈ !ਫੇਰ ਜੁਆਨ ਹੋਇਆ …ਖੁੱਲੀ ਖੁਰਾਕ ..ਗੱਲਾਂ ਦਾ ਲਾਲ ਸੂਹਾ ਰੰਗ ..ਫੜਕਦੇ ਡੌਲੇ ..ਜੁਆਨੀ ਵਾਲਾ ਜ਼ੋਰ ..ਘੰਟਿਆਂ ਬੱਦੀ ਸ਼ੀਸ਼ੇ ਅੱਗੇ ਖਲੋਤਾ ਆਪਣੇ ਆਪ ਨੂੰ ਦੇਖਦਾ ਰਹਿੰਦਾ ਸੀ….ਭੁਲੇਖਾ ਪੈ ਗਿਆ ਕੇ ਸ਼ਾਇਦ ਦੁਨੀਆ ਦਾ ਸਭ ਤੋਂ ਖੂਬਸੂਰਤ ਤੇ ਤਾਕਤਵਰ ਇਨਸਾਨ ਮੈਂ ਹੀ ਸਾਂ !

ਜੁਆਨੀ ਦੇ ਲੋਰ ਵਿਚ ਇੱਕ ਦਿਨ ਬਟੂਏ ਚੋਂ ਮਾਪਿਆਂ ਦੀ ਫੋਟੋ ਕੱਢੀ ਤੇ ਆਪਣੇ ਆਪ ਦੀ ਲਾ ਲਈ…! ਫੇਰ ਵਿਆਹ ਹੋ ਗਿਆ ..ਸੋਹਣੀ ਵਹੁਟੀ ਦੇਖ ਸਰੂਰ ਜਿਹਾ ਚੜ ਗਿਆ .. ਆਪਣੀ ਫੋਟੋ ਕੱਢੀ ਤੇ ਉਸਦੀ ਲਾ ਲਈ …! ਫੇਰ ਸੋਹਣੇ ਪੁੱਤ ਨੇ ਘਰ ਜਨਮ ਲਿਆ …ਗਿੱਠ ਗਿੱਠ ਭੋਇੰ ਤੋਂ ਉਚਾ ਹੋ ਹੋ ਤੁਰਨ ਲੱਗਿਆ ..ਜੁਆਨ ਹੁੰਦਾ ਪੁੱਤ ਦੇਖ ਇੱਕ ਦਿਨ ਬਟੂਏ ਚੋਂ ਵਹੁਟੀ ਦੀ ਫੋਟੋ ਕੱਢ ਪੁੱਤ ਦੀ ਲਾ ਲਈ…!

ਫੇਰਸਮੇ ਦਾ ਚੱਕਰ ਚਲਿਆ …ਜੁਆਨੀ ਵਾਲਾ ਜ਼ੋਰ ਜਾਂਦਾ ਰਿਹਾ ..ਮਾਂ ਪਿਓ ਵੀ ਤੁਰ ਗਏ ਦੁਨੀਆ ਤੋਂ ..ਵਹੁਟੀ ਵੀ ਸਦਾ ਵਾਸਤੇ ਸਾਸਰੀ ਕਾਲ ਬੁਲਾ ਗਈ ਇੱਕ ਦਿਨ ! ਫੇਰ ਇੱਕ ਦਿਨ ਜਿਹੜੇ ਪੁੱਤ ਤੇ ਇਨਾਂ ਮਾਣ ਸੀ ਉਹ ਵੀ ਕੱਲਾ ਛੱਡ ਟੱਬਰ ਲੈ ਦੂਜੇ ਸ਼ਹਿਰ ਚਲਿਆ ਗਿਆ …ਤੇ ਜਾਂਦਿਆਂ ਕਹਿ ਗਿਆ ਮਗਰੇ ਨਾ ਆਵੀਂ ..ਘਰੇ ਕਲੇਸ਼ ਪੈਂਦਾ !

ਫੇਰ ਇਕ ਦਿਨ ਸਾਰਾ ਕੁਝ ਗੁਆ ਮੱਸਿਆ ਦੇ ਮੇਲੇ ਵਿਚ ਕਮਲਿਆਂ ਵਾੰਗ ਕੱਲੇ ਤੁਰੇ ਫਿਰਦੇ ਨੂੰ ਬਾਬੇ ਨਾਨਕ ਦੀ ਫੋਟੋ ਦਿਸ ਪਈ …ਓਸੇ ਵੇਲੇ ਮੁੱਲ ਲੈ ਬਟੂਏ ਵਿਚ ਲਾਲਈ…ਬਸ ਉਸ ਦਿਨ ਤੋਂ ਬਾਅਦ ਮੈਂ ਤੇ ਮੇਰਾ ਬਾਬਾ ਨਾਨਕ ..ਜਿੰਦਗੀ ਦੀ ਗੱਡੀ ਤੁਰੀ ਜਾਂਦੀ ਇਸੇ ਤਰਾਂ ..ਕਈ ਵਾਰੀ ਗੱਲਾਂ ਕਰ ਲਾਈਦੀਆਂ ਦੁੱਖ ਸੁਖ ਕਰ ਲਈਦੇ ਬਾਬੇ ਨਾਨਕ ਨਾਲ !ਬੁੱਤ ਬਣੇ ਕੰਡਕਟਰ ਨੇ ਬਾਪੂ ਨੂੰ ਬਟੂਆ ਮੋੜ ਦਿੱਤਾ ਤੇ ਬਾਪੂ ਆਪਣੇ ਰਾਹ ਪੈ ਗਿਆ !

ਥੋੜੀ ਦੇਰ ਬਾਅਦ ਅੱਖਾਂ ਪੂੰਝਦਾ ਕੰਡਕਟਰ ਅੱਡੇ ਤੇ ਹੀ ਫੋਟੋਆਂ ਕਲੰਡਰਾਂ ਵਾਲੀ ਦੁਕਾਨ ਤੇ ਖਲੋਤਾ ਦੁਕਾਨਦਾਰ ਨੂੰ ਕਹਿ ਰਿਹਾ ਸੀ ..” ਭਾਈ ਸਾਬ ਇੱਕ ਬਾਬੇ ਨਾਨਕ ਦੀ ਫੋਟੋ ਦੇਣਾ.. ਬਟੂਏ ਵਿਚ ਲਾਉਣੀ ਹੈ “ਰੱਬ ਰਾਖਾ ਜੇ ਚੰਗਾ ਲੱਗੇ ਤਾ ਸ਼ੇਅਰ ਜਰੂਰ ਕਰਨਾ ਦੋਸਤੋ

ਉਸਦੀ ਗਲਤ ਵੀਡੀਓ ਬਣਾਕੇ ਬਲੈਕਮੈਲ ਕਰਨ ਵਾਲੇ ਨੂੰ ਉਸਨੇ ਸਿਖਾਇਆ ਸਬਕ..

ਉਹ ਕੁਝ ਦਿਨਾਂ ਤੋਂ ਹੈਰਾਨ ਪ੍ਰੇਸ਼ਾਨ ਸੀ ਸਾਮਣੇ ਰਹਿੰਦਾ ਮੁੱਛ-ਫੁੱਟ ਗੱਭਰੂ ਆਨੇ-ਬਹਾਨੇ ਉਸਨੂੰ ਲੰਘਦੀ ਆਉਂਦੀ ਨੂੰ ਅਜੀਬ ਤਰੀਕੇ ਨਾਲ ਸਾਸਰੀ ਕਾਲ ਬੁਲਾ ਹੀ ਜਾਂਦਾ ਸੀ।

ਇੱਕ ਦਿਨ ਅਜੇ ਘਰ ਵਾਲਾ ਕੰਮ ਤੇ ਨਿੱਕਲਿਆਂ ਹੀ ਸੀ ਕੇ ਦਰਵਾਜੇ ਦੀ ਬੈੱਲ ਵੱਜੀ। ਬੂਹਾ ਖੋਲਿਆ ਤਾਂ ਸਾਮਣੇ ਉਹ ਖਲੋਤਾ ਸੀ। “ਹਾਂਜੀ ਕੀ ਗੱਲ ਹੈ “?

“ਭਾਬੀ ਜੀ ਬਸ ਨਵਾਂ ਆਈ ਫੋਨ 7 ਲਿਆ ਸੀ ਸੋਚਿਆ ਤੁਹਾਨੂੰ ਇਸਦੀ ਪਿਕਚਰ ਕਵਾਲਿਟੀ ਹੀ ਦਿਖਾ ਦੇਵਾਂ” ਨਾਲ ਹੀ ਉਸਨੇ ਸਕਰੀਨ ਤੇ ਇੱਕ ਮੂਵੀ ਚਲਾ ਦਿੱਤੀ।

ਮੂਵੀ ਦੇਖ ਉਸਦੇ ਪੈਰਾਂ ਹੇਠੋਂ ਜਮੀਨ ਨਿੱਕਲ ਗਈ ਗੁਸਲਖਾਨੇ ਵਿਚ ਨਹਾਉਂਦੀ ਦੀ ਰੋਸ਼ਨਦਾਨ ਰਾਹੀਂ ਕਿਸੇ ਵੱਲੋਂ ਖਿੱਚੀ ਉਸਦੇ ਸਰੀਰ ਦੇ ਪਿਛਲੇ ਹਿੱਸੇ ਦੀ ਛੋਟੀ ਜਿਹੀ ਕਲਿੱਪ ਸੀ।

ਉਸਨੇ ਆਪਣੇ ਹੋਸ਼ੋ-ਹਵਾਸ ਵਿਚ ਰਹਿੰਦਿਆਂ ਪੁੱਛਿਆ “ਹਾਂ ਦੱਸ ਕੀ ਚਾਹੁੰਦਾ ਏਂ”?

“ਬੱਸ ਇਹ ਸਾਰਾ ਕੁਝ ਤੁਹਾਡੀ ਖਾਤਿਰ ਡੀਲੀਟ ਕਰਨਾ ਚਾਹੁੰਦਾ ਹਾਂ ” “ਪਰ ਮੈਥੋਂ ਕੀ ਚਾਹੁੰਦਾ ਏਂ ?”

“ਮੈਨੂੰ ਗਲਤ ਨਾ ਸਮਝਣਾ ਚਰਿੱਤਰ ਦਾ ਬੜਾ ਉਚਾ ਸੁੱਚਾ ਤੇ ਚੰਗੇ ਪਰਿਵਾਰ ਤੋਂ ਹਾਂ 70 ਹਜਾਰ ਉਧਾਰ ਲਏ ਸੀ ਕਿਸੇ ਫ੍ਰੇਂਡ ਤੋਂ ਇਸ ਫੋਨ ਲਈ ਬਸ ਓਹੀ ਮੋੜਨੇ ਨੇ ਤੇ ਤੁਹਾਤੋਂ ਮਦਦ ਚਾਹੀਦੀ ਹੈ”

“ਮੈਥੋਂ ਮਦਦ ਕਿਹੜੀ ਮਦਦ ? ਕੀ ਮਤਲਬ ?..ਪਰ ਕਿਓਂ ? ..ਮੈਂ ਸੱਤਰ ਹਜਾਰ ਕਿਥੋਂ ?

“ਕਾਹਲੀ ਕੋਈ ਨੀ ਭਾਬੀ ਜੀ ਤੁਸੀਂ ਸ਼ਾਮ ਤੱਕ ਆਰਾਮ ਨਾਲ ਸੋਚ ਲਵੋ ਬੇਸ਼ਕ ਹਫਤੇ ਬਾਅਦ ਦੇ ਦਿਓ ਪਰ ਇੱਕ ਗੱਲ ਹੈ ਕੇ ਪੈਸੇ ਮਿਲਦਿਆਂ ਹੀ ਸਾਰਾ ਕੁਝ ਡਿਲੀਟ ਕਰ ਦੇਵਾਂਗਾ ਪਰੋਮਿਸ”।

“ਚੰਗਾ ਫੇਰ ਭਾਬੀ ਜੀ ਸਤਿ ਸ੍ਰੀ ਅਕਾਲ ਮੈਂ ਚੱਲਦਾ ਹਾਂ ਟਿਊਸ਼ਨ ਦਾ ਟਾਈਮ ਹੋ ਗਿਆ ” ਫੋਨ ਜੇਬ ਵਿਚ ਪਾ ਉਹ ਗਲੀ ਦੇ ਮੋੜ ਵੱਲ ਨੂੰ ਹੋ ਤੁਰਿਆ।

ਉਹ ਚਾਰ ਦਿਨ ਤੱਕ ਹੈਰਾਨ ਪ੍ਰੇਸ਼ਾਨ ਹੁੰਦੀ ਕਈ ਕੁਝ ਸੋਚਦੀ ਰਹੀ ..ਅਖੀਰ ਪੰਜਵੇਂ ਦਿਨ ਗਲੀ ਦੇ ਮੋੜ ਤੇ ਸਬਜ਼ੀ ਲੈਣ ਗਈ ਨੂੰ ਉਹ ਇੱਕ ਵਾਰ ਫੇਰ ਟੱਕਰ ਗਿਆ!

ਉਸਨੇ ਠਰੰਮੇ ਨਾਲ ਸਤਿ ਸ੍ਰੀ ਅਕਾਲ ਦਾ ਜੁਆਬ ਦਿੱਤਾ ਅਤੇ ਇਹ ਆਖ ਫੋਨ ਫੜ ਲਿਆ ਕੇ “ਦਿਖਾਈ ਜਰਾ ਓਹੀ ਕਲਿੱਪ ਦੇਖਣੀ ਇੱਕ ਵਾਰ ਫੇਰ ” ਖਚਰੀ ਹਾਸੀ ਹੱਸਦਾ ਹੋਇਆ ਏਧਰ ਓਧਰ ਦੇਖ ਹੌਲੀ ਜਿਹੀ ਆਖਣ ਲੱਗਾ ਕੇ ਦੇਖਿਓ ਭਾਬੀ ਜੀ ਗੜਬੜ ਨਾ ਕਰ ਦੇਯੋ ਮੇਰੇ ਕੋਲ ਹੋਰ ਵੀ ਬਹੁਤ ਕਾਪੀਆਂ ਨੇ ਇਸ ਦੀਆਂ ਬਾਕੀ ਫੇਸਬੂਕ ..ਵਟ੍ਸ ਅੱਪ …ਥੋਨੂੰ ਤੇ ਪਤਾ ਹੀ ਹੈ ਸਾਰਾ ਕੁਝ ”

ਉਸਨੇ ਫੋਨ ਫੜਿਆ..ਕਵਰ ਲਾਹਿਆ ਤੇ ਪੂਰੇ ਜ਼ੋਰ ਨਾਲ ਪੱਕੀ ਗਲੀ ਦੀਆਂ ਇੱਟਾਂ ਤੇ ਦੇ ਮਾਰਿਆਂ..ਸਾਰਾ ਕੁਝ ਇੱਕਦਮ ਹੀ ਖੱਖੜੀਆਂ ਵਾਂਙ ਚਾਰੇ ਪਾਸੇ ਖਿੱਲਰ ਗਿਆ।

“ਇਹ ਕੀ ਕਰ ਦਿੱਤਾ ਪਾਗਲ ਔਰਤ, ਠਹਿਰ ਜਰਾ ਅੱਪਲੋਡ ਕਰਦਾ ਹੁਣੇ ਹੀ ..ਦੱਸਦਾ ਸਾਰੀ ਦੁਨਿਆਂ ਨੂੰ ਸਾਰਾ ਕੁਝ ਤੇਰੇ ਬਾਰੇ ” “ਕੀ ਦੱਸੇਗਾ ਕੁੱਤ..ਏ ..ਆ ..ਏਹੀ ਕੇ ਲੋਕਾਂ ਦੀਆਂ ਧੀਆਂ ਭੈਂਣਾ ਦੀਆਂ ਚੋਰੀ ਮੂਵੀਆਂ ਕਿਦਾਂ ਬਣਾਉਣੀਆਂ ਨੇ ਤੇ ਮਗਰੋਂ ਓਹਨਾ ਨੂੰ ਬਲੈਕ-ਮੇਲ ਕਿਦਾਂ ਕਰਨਾ ਏ ..?”

ਨਾਲ ਹੀ ਉਸ ਨੇ ਚਪੇੜਾਂ ਅਤੇ ਜੁੱਤੀਆਂ ਦੀ ਬਰਸਾਤ ਕਰ ਦਿੱਤੀ ਤੇ ਪਿਛਲੇ ਕਈਆਂ ਦਿਨਾਂ ਤੋਂ ਚੜਿਆਂ ਸਾਰਾ ਗੁਬਾਰ ਲਾਹ ਦਿੱਤਾ ਅਤੇ ਇੱਕ ਨਵੇਂ ਆਤਮ-ਵਿਚਵਾਸ ਨਾਲ ਅਗਾਂਹ ਨੂੰ ਹੋ ਤੁਰੀ।

ਥੋੜੀ ਦੂਰ ਜਾ ਉਸਨੇ ਮੁੜ ਕੇ ਦੇਖਿਆ, ਉਸ ਡਿੱਗੇ ਹੋਏ ਜਾਨਵਰ ਤੇ ਜਨਤਾ ਭੁੱਖੇ ਸ਼ੇਰਾਂ ਵਾਂਙ ਟੁੱਟ ਪਈ ਸੀ ਤੇ ਆਪਣਾ ਹੱਥ ਸਾਫ ਕਰ ਰਹੀ ਸੀ ਤੇ ਘੱਟੇ ਮਿੱਟੀ ਦੇ ਗੁਬਾਰ ਆਸਮਾਨ ਨੂੰ ਛੂ ਰਹੇ ਸਨ।

(ਦੋਸਤੋ ਅਗਲਾ ਉੱਨੀ ਦੇਰ ਤੱਕ ਬਦਮਾਸ਼ ਹੈ ਜਦੋਂ ਤੱਕ ਤੁਸੀਂ ਸ਼ਰੀਫੀ ਨਾਲ ਪੇਸ਼ ਆ ਰਹੇ ਹੋ) ਹਿੰਦੀ ਬੋਲਦੇ ਦੋਸਤ ਵੱਲੋਂ ਭੇਜੀ ਸੱਚੀ ਹੱਡ ਬੀਤੀ ਦਾ ਪੰਜਾਬੀ ਅਨੁਵਾਦ।

ਹਰਪ੍ਰੀਤ ਸਿੰਘ ਜਵੰਦਾ

ਚਾਣਕਿਆ ਨੀਤੀ ਅਨੁਸਾਰ ਇਹ 2 ਗੱਲਾਂ ਹਮੇਸ਼ਾ ਛੁਪਾ ਕੇ ਰੱਖੀਆਂ ਚਾਹੀਦੀਆਂ ਹਨ …..

भारत सदा से विश्व गुरु के नाम से जाना जाता है जो पूरी दुनिया को जिनजे की कला और ज्ञान की सागर में डुबोता आया है. ऐसे में भारत मे ऐसे भी ज्ञानी आये जिनकी कूटनीति और जीवन संबंधी ज्ञान को अर्जित कर कोई भी इंसान सफल हो सकता है. चाणक्य भी उन्ही ज्ञानियों में से एक हैं जिन्होंने जीवन की ऐसी नीतियों के बारे में बताया है जिसका पालन कर कोई भी साधारण मनुष्य सफलता को आसानी से प्राप्त कर सकता है.

आज ये जो भी प्रसिद्ध महानुभाव दिखाई पड़ते हैं जिन्होंने कहीं ना कहीं उन मार्ग को अपनाया है जिसका दर्शन चाणक्य ने करवाया है. वैसे तो चाणक्य ने कई पुस्तकें और जीवन चरित्र संबंधी रचनाएं की हैं लेकिन उनमें सबसे खास 2 ऐसे बातें बताई है को किसी भी पुरुष को दूसरे से शेयर नही करना चाहिए. ध्यान दे कौन सी वो 2 बातें हैं जिसे पुरुष को दूसरे व्यक्ति से साझा नही करना चाहिए…

1. कुछ लोगो की यह आदत होती है कि अपने बीती रात के बारे में दोस्तों को बता देते हैं कि कल रात उन्होंने पत्नी के साथ क्या-क्या किया. कुछ पुरुष दूसरे पुरुष से यह भी बताते हैं कि उसकी पत्नी कितनी सुंदर है? उसकी पत्नी की कमजोरी क्या है? वह पुरुष में कौन सी बातें पसंद करती है? तथा उसकी चरित्र से जुड़ी बातों का भी साझा करते हैं. चाणक्य ने कहा है कि पुरुष को अपनी पत्नी के चरित्र के बारे में कभी किसी को नही बताना चाहिए क्योंकि कोई भी दूसरा पुरुष इस बात का फायदा उठा सकता है. आपकी शादीशुदा जिंदगी में खनन पैदा हो सकती है साथ ही इससे पत्नी की भी परेशानियां बढ़ सकती हैं.

2. आचार्य चाणक्य के अनुसार एक पुरुष को किसी दूसरे शख्स से अपने बिजनेस की बातें नही करनी चाहिए खास कर वो बातें जो आपके बिजनेस में हुए हानि से जुड़ा हो. अगर आप अपने आर्थिक संबंधी बातों का साझा किसी और से करते हैं तो इससे दूसरों को आपके हालात का अंदाजा हो जाएगा और आगे के समय मे मदद करने के डर से वह पहले ही आपसे दूरियां बनाने लगेगा. क्योंकि उनके मन मे यही बात चल रही होगी कि जिसका आर्थिक स्थिति इतना खराब है वह बाद में मेरे पैसे लौटाएगा इस बात की क्या गारंटी है जिसके खुद ही बिजनेस में लाले पड़े हैं

पति पत्नी का रिश्ता भरोसे और प्यार पर टिका होता है ऐसे में अगर पत्नी से कोई गलती हो जाती है तो पब्लिकली उसे ना डांट कर अकेले में उसे समझाना चाहिए. चाणक्य द्वारा सुझाई गयी इन बातों को अगर आप जीवन मे फॉलो करते हैं तो आने वाले संकटों का निवारण तत्काल हो जाएगा. अपनी दुर्दशा और निजी संबंधों से जुड़ी बातें सिर्फ अपनी पत्नी को बताना चाहिए क्योंकि परिवार का भविष्य आप दोनों की सोच और क्षमता पर निर्भर करता है. अगर आप चाणक्य द्वारा बताई गई बातों को ध्यान में रखेंगे तो आने वाली जिंदगी में मुसीबत नही आएगी खास कर वैवाहिक जीवन सम्पन्न बनाने के लिए इन बातों के प्रति सजग रहना जरूरी है.